Wednesday, January 2, 2013

ਪੁਲਾੜ ਮਿਸ਼ਨ ਅਤੇ ਐਲਜ਼ਾਈਮਰ ਦਾ ਖ਼ਤਰਾ

ਰੌਚੈਸਟਰ ਯੂਨੀਵਰਸਿਟੀ ਦੇ ਮੈਡਿਕਲ ਸੈਂਟਰ ਵਿੱਚ ਜੀਵ ਵਿਗਿਆਨ ਦੇ ਪ੍ਰੋਫੈਸਰ ਡਾ. ਕੈਰੀ ਓਬਾਨਿਅਨ ਅਨੁਸਾਰ,"ਪੁਲਾੜ ਦੀਆਂ ਕੌਸਮਿਕ ਕਿਰਣਾਂ ਭਵਿੱਖ ਦੇ ਪੁਲਾੜ ਯਾਤਰੀਆਂ ਲਈ ਖਤਰੇ ਦਾ ਕਾਰਣ ਬਣ ਸਕਦੀਆਂ ਹਨ।"
ABCNews.com ਮੁਤਾਬਿਕ ਸਾਈਂਸਦਾਨਾਂ ਵੱਲੋਂ ਚੂਹਿਆਂ ਨੂੰ ਮਾਰਸ ਗ੍ਰਿਹ ਜਿੰਨੀਆਂ ਕਓਸਮਿਕ ਕਿਰਣਾਂ ਵਿੱਚ ਰੱਖ ਕੇ ਕੀਤੇ ਪ੍ਰਯੋਗ ਤੋਂ ਪਤਾ ਲੱਗਿਆ ਕਿ ਐਲਜ਼ਾਈਮਰ ਰੋਗ ਵਾਂਗ ਹੀ ਉਨ੍ਹਾਂ ਵਿੱਚ ਦਿਮਾਗੀ ਵਿਕਿਰਤੀਆਂ ਪੈਦਾ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਨਾਸਾ ਨੇ ਵੀ ਮੰਨਿਆ ਹੈ ਕਿ ਮਰਸ ਗ੍ਰਿਹ ਉੱਤੇ ਪੁਲਾੜ ਯਾਤਰੀ ਭੇਜਣ ਤੋਂ ਹਾਲੇ ਉਹ ਘੱਟੋ-ਘੱਟ ੧੨ ਸਾਲ ਦੂਰ ਹਨ।

Monday, October 5, 2009

2025 ਤੱਕ 70 ਫ਼ੀ ਸਦੀ ਧਰਤੀ ਹੋਵੇਗੀ ਰੇਗਿਸਤਾਨ!


ਅਰਜਨਟੀਨਾ ਦੀ ਰਾਜਧਾਨੀ ਵਿੱਚ ਆਯੋਜਤ ਸੰਯੁਕਤ ਰਾਸ਼ਟਰ ਦੇ ਸੰਮੇਲਨ 'ਚ ਕਾਰਜਕਾਰੀ ਸਕੱਤਰ ਲੂਕ ਨਕਾਦਜ਼ਾ ਨੇ ਕਿਹਾ ਕਿ ਜੇ ਜਲਪੌਣ ਬਦਲਾਵ ਉੱਤੇ ਕਾਬੂ ਨਾ ਪਾਇਆ ਗਿਆ ਤਾਂ 2050 ਤੱਕ 70% ਧਰਤੀ ਮਾਰੂਥਲੀਕਰਨ(Desertification) ਦਾ ਸ਼ਿਕਾਰ ਹੋ ਜਾਵੇਗੀ। ਗਲੋਬਲ ਕਲਾਈਮੇਟ ਰਿਪੋਰਟ (Global climate report) ਮੁਤਾਬਕ ਹਾਲੇ 41 ਫ਼ੀ ਸਦੀ ਧਰਤੀ ਸੋਕੇ ਤੋਂ ਪ੍ਰਭਾਵਿਤ ਹੈ। ਵਾਤਾਵਰਨ ਨੂੰ ਹੋ ਰਹੇ ਨੁਕਸਾਨ ਕਾਰਨ 1990 ਤੋਂ ਇਸ 'ਚ 15 ਤੋਂ 25 ਫ਼ੀ ਸਦੀ ਸਾਲਾਨਾ ਦਰ ਨਾਲ ਵਾਧਾ ਹੋ ਰਿਹਾ ਹੈ। ਅਗਲਾ ਸੰਮੇਲਨ ਦੱਖਣੀ ਕੋਰੀਆ ਵਿੱਚ 2010 ਵਿੱਚ ਆਯੋਜਤ ਕੀਤਾ ਜਾਵੇਗਾ।

Saturday, October 3, 2009

ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ


ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ। ਤਕਰੀਬਨ 90% ਸੱਪ ਅਜਿਹੇ ਹੁੰਦੇ ਹਨ ਜੋ ਕੱਟਦੇ ਤਾਂ ਹਨ ਪਰ ਸ਼ਿਕਾਰ ਵਿੱਚ ਜ਼ਹਿਰ ਖ਼ਾਰਿਜ ਨਹੀਂ ਕਰ ਸਕਦੇ। ਅਜਿਹੇ ਸੱਪਾਂ ਵਿੱਚ ਪਾਈਥਨ (Python), ਟਾਈਫ਼ਲੌਪਸ (Typhlops/Blind snake), ਵਾਈਨ ਸਨੇਕ (Vine snake) ਆਦਿ ਸ਼ਾਮਿਲ ਹਨ। ਸਿਰਫ਼ 10% ਸੱਪ ਜਿਨ੍ਹਾਂ ਵਿੱਚੋਂ ਕੋਬਰਾ (Cobra), ਕ੍ਰੇਟ (Krait), ਵਾਈਪਰ (Viper) ਆਦਿ ਪ੍ਰਮੁੱਖ ਹਨ, ਹੀ ਜ਼ਹਿਰੀਲੇ ਸੱਪ ਹਨ। ਡੀ.ਐੱਨ.ਏ. ਰੀਕੌਂਬੀਨੈਂਟ ਤਕਨੀਕ (D.N.A. Recombinant Technology) ਦੀ ਬਦੌਲਤ ਅੱਜ ਜ਼ਿਆਦਾਤਰ ਸੱਪਾਂ ਦੀ ਜ਼ਹਿਰ ਦਾ ਟਾਕਰਾ ਕਰਨ ਲਈ ਵਿਹੁਰੋਧਕ ਟੀਕੇ (Antivenine injections) ਮੌਜੂਦ ਹਨ।